ਬਿਜਲੀ ਕਾਰਣ ਲੱਗੀ ਅੱਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਤ ਸਰੂਪ ਹੋਏ ਅਗਨ ਭੇਂਟ


Breaking News: Seven saroops of Sri Guru Granth Sahib Ji Maharaj, Gurbani Gutkas, Chandoa Sahib and countless Rumallas have been agan bhet at the dera of Kesar Singh in village Pathreri, district Ropar, Punjab following an alleged electrical short circuit.

Sri Keshgarh Sahib Jathedar Giani Mal Singh has rushed to the location to investigate. Numerous misdeeds reported to have been taking place at the dera.

ਬਿਜਲੀ ਕਾਰਣ ਲੱਗੀ ਅੱਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਤ ਸਰੂਪ ਹੋਏ ਅਗਨ ਭੇਂਟ

ਅਨੰਦਪੁਰ ਸਾਹਿਬ, 30 ਸਤੰਬਰ 2013: ਜ਼ਿਲ੍ਹਾ ਰੂਪਨਗਰ ਦੇ ਪਿੰਡ ਪਥਰੇੜੀ ਵਿਖੇ ਸਥਿਤ ਕੇਸਰ ਸਿੰਘ ਦੇ ਡੇਰੇ ਵਿੱਚ ਸ਼ਾਰਟ ਸਰਕਿਟ ਕਾਰਣ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੱਤ ਸਰੂਪ, ਗੁਰਬਾਣੀ ਦੇ ਗੁਟਕੇ, ਚੰਦੋਆ ਸਾਹਿਬ ਤੇ ਅਨੇਕਾਂ ਰੁਮਾਲੇ ਸੜ ਕੇ ਸਵਾਹ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਪਥਰੇੜੀ ਵਿਖੇ ਇੱਕ ਸਾਧ ਕੇਸਰ ਸਿੰਘ ਦੇ ਡੇਰੇ ਦੇ ਨਾਮ ਹੇਠ ਆਪਣਾ ਡੇਰਾ ਚਲਾ ਰਿਹਾ ਸੀ, ਜਿਸਨੇ ਸ਼ਬਦ ਗੁਰੂ ਦੇ ਅਨੇਕਾਂ ਸਰੂਪ ਡੇਰੇ ਵਿੱਚ ਰੱਖੇ ਹੋਏ ਸਨ । ਅਜ ਬਿਜਲੀ ਦੇ ਸ਼ਾਰਟ ਸਰਕਿਟ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਤ ਸਰੂਪਾਂ ਸਮੇਤ ਵੱਡੀ ਮਾਤਰਾ ਵਿੱਚ ਧਾਰਮਿਕ ਸਮੱਗਰੀ ਸੜ ਕੇ ਸਵਾਹ ਹੋ ਗਈ।

ਘਟਨਾ ਵਾਲੀ ਥਾਂ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਸਾਰੇ ਰੁਝੇਂਵੇ ਛੱਡ ਕੇ ਦੌਰਾ ਕੀਤਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਆਖਿਆ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨੀਆਂ ਚਾਹੀਦੀਆਂ ਤੇ ਇਸ ਲਈ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਆਖਿਆ ਕਿ ਡੇਰਿਆਂ ਵਿੱਚ ਲੋੜ ਤੋਂ ਵੱਧ ਸਰੂਪ ਵੀ ਨਹੀਂ ਰੱਖਣੇ ਚਾਹੀਦੇ ਤੇ ਲੋੜ ਅਨੁਸਾਰ ਸਰੂਪ ਰੱਖਦੇ ਹੋਏ ਮਰਿਆਦਾ ਅਨੁਸਾਰ ਉਹਨਾਂ ਦੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਉਪਰੋਕਤ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨਾਲ ਨਾਲ ਪਾਖੰਡਵਾਦ ਦਾ ਵੀ ਪੂਰਾ ਬੋਲਬਾਲਾ ਹੈ ਤੇ ਇਸ ਡੇਰੇ ਦਾ ਪ੍ਰਬੰਧਕ ਸਾਧ ਧਾਗਿਆਂ, ਤਵੀਤਾਂ ਤੇ ਪੁੱਛਾਂ ਆਦਿ ਦੇਣ ਦਾ ਵੀ ਪੂਰਾ ਢੌਂਗ ਰਚਾ ਰਿਹਾ ਸੀ ।

ਉਪਰੋਕਤ ਡੇਰੇ ਵਿੱਚ ਦੋ ਸਮਾਧਾਂ ਬਣੀਆਂ ਹੋਈਆਂ ਹਨ, ਜਿਹਨਾਂ ਨੂੰ ਇਹ ਸਾਧ ਆਪਣੇ ਪੂਰਵਜਾਂ ਦੀਆਂ ਸਮਾਧਾਂ ਦੱਸਦਾ ਹੈ। ਇਹ ਸਮਾਧਾਂ ਪੂਰੀ ਤਰਾਂ ਏਅਰਕੰਡੀਸ਼ਨ ਕਮਰਿਆਂ ਵਿੱਚ ਬਣੀਆਂ ਹੋਈਆ ਹਨ। ਪਰੰਤੂ ਸ਼ਬਦ ਗੁਰੂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਵਿੱਚ ਸਿਰਫ ਪੱਖੇ ਹੀ ਲੱਗੇ ਹੋਏ ਹਨ। ਉਪਰੋਕਤ ਡੇਰੇ ਵਿੱਚ ਸ਼ਿਵ ਲਿੰਗ ਤੇ ਹੋਰ ਦੇਵੀ ਦੇਵਤਿਆਂ ਦੀ ਤਸਵੀਰਾਂ ਵੀ ਮਿਲੀਆਂ ਹਨ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s